ਯੂਨੀਸਨ ਪ੍ਰੋਗਰਾਮ ਅਤੇ ਸੇਵਾਵਾਂ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ

ਯੂਨੀਸਨ ਕੀ ਹੈ?

ਯੂਨੀਸਨ ਫੰਡ ਇੱਕ ਰਜਿਸਟਰਡ ਕਨੇਡੀਅਨ ਗੈਰ-ਮੁਨਾਫਾ ਫੰਡ ਹੈ, ਜੋ ਕਨੇਡੀਅਨ ਸੰਗੀਤ ਭਾਈਚਾਰੇ ਵਿਚਲੇ ਉਹਨਾਂ ਲੋਕਾਂ ਵਾਸਤੇ ਸਲਾਹ-ਮਸ਼ਵਰਾ, ਐਮਰਜੈਂਸੀ ਰਾਹਤ, ਅਤੇ ਸਹਾਇਤਾ ਪ੍ਰੋਗਰਾਮ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਔਖੇ ਸਮੇਂ, ਬਿਮਾਰੀ, ਜਾਂ ਆਰਥਿਕ ਮੁਸ਼ਕਿਲਾਂ ਕਰਕੇ ਨਿੱਜੀ ਜਾਂ ਪੇਸ਼ੇਵਰਾਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਯੂਨੀਸਨ ਮੇਰੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦਾ ਹੈ?

ਯੂਨੀਸਨ ਦੇ ਕਿਸੇ ਵੀ ਪ੍ਰੋਗਰਾਮਾਂ ਜਾਂ ਸੇਵਾਵਾਂ ਦੀ ਕੋਈ ਵੀ ਵਰਤੋਂ ਗੁਪਤ ਅਤੇ ਬੇਨਾਮ ਹੈ। ਵਧੇਰੇ ਜਾਣਕਾਰੀ ਵਾਸਤੇ ਕਿਰਪਾ ਕਰਕੇ ਸਾਡੀ ਪ੍ਰਾਈਵਸੀ ਪੌਲਿਸੀ (ਗੋਪਨੀਯਤਾ ਨੀਤੀ) ਦੇਖੋ।

ਮੈਂਬਰਸ਼ਿਪ

ਤੁਸੀਂ ਮੈਂਬਰ ਕਿਵੇਂ ਬਣ ਸਕਦੇ ਹੋ?

ਤੁਸੀਂ ਏਥੇ ਯੂਨੀਸਨ ਦੇ ਮੈਂਬਰ ਬਣਨ ਲਈ ਰਜਿਸਟਰ ਕਰ ਸਕਦੇ ਹੋ: https://unison.smartsimple.ca

ਯੂਨੀਸਨ ਲਈ ਕੌਣ ਰਜਿਸਟਰ ਕਰ ਸਕਦਾ ਹੈ?

ਯੂਨੀਸਨ ਦੀ ਰਜਿਸਟ੍ਰੇਸ਼ਨ ਕਨੇਡੀਅਨ ਸੰਗੀਤ ਉਦਯੋਗ ਦੇ ਸਾਰੇ ਪੇਸ਼ੇਵਰਾਂ ਲਈ ਖੁੱਲ੍ਹੀ ਹੈ।

ਯੂਨੀਸਨ ਦੀ ਮੈਂਬਰਸ਼ਿਪ ਵਿੱਚ ਕੀ ਸ਼ਾਮਲ ਹੁੰਦਾ ਹੈ?

ਯੂਨੀਸਨ ਦੀ ਮੈਂਬਰਸ਼ਿਪ ਵਿੱਚ ਐਮਰਜੰਸੀ ਵਿੱਤੀ ਸਹਾਇਤਾ ਤੱਕ ਪਹੁੰਚ ਸ਼ਾਮਲ ਹੈ, ਜਿਸ ਵਿੱਚ ਸਾਡੀ ਨਵੀਂ ਫੰਡ ਸਹਾਇਤਾ ਦੀ ਲੜੀ, ਲਾਈਵ ਮਿਊਜ਼ਿਕ ਵਰਕਰਜ਼ ਫੰਡ (Live Music Workers Fund), ਅਤੇ ਮਾਨਸਿਕ ਸਿਹਤ ਲਈ ਹੱਲ, ਅਤੇ ਇਸ ਤੋਂ ਇਲਾਵਾ ਕਿਸੇ ਅਣਕਿਆਸੇ ਸੰਕਟ ਜਾਂ ਬਿਮਾਰੀ ਦੇ ਵਿੱਤੀ ਅਤੇ ਭਾਵਨਾਤਮਕ ਬੋਝ ਦੌਰਾਨ ਸਹਾਇਤਾ ਕਰਨ ਲਈ ਇੰਡਸਟਰੀ ਸਰੋਤ ਵੀ ਸ਼ਾਮਲ ਹਨ। ਹੇਠਾਂ ਦਿੱਤੇ ਲਿੰਕਸ ‘ਤੇ ਤੁਸੀਂ ਇਸ ਬਾਰੇ ਹੋਰ ਜਾਣ ਸਕਦੇ ਹੋ ਕਿ ਅਸੀਂ ਸਹਾਇਤਾ ਕਿਵੇਂ ਪ੍ਰਦਾਨ ਕਰਦੇ ਹਾਂ।
ਸਰੋਤ
ਵਿੱਤੀ ਸਹਾਇਤਾ
ਕਾਊਨਸਲਿੰਗ & ਸਿਹਤ ਉਪਾਅ
ਔਨਲਾਈਨ ਪੀਅਰ-ਟੂ-ਪੀਅਰ ਸਹਿਯੋਗ

ਮੈਂਬਰਸ਼ਿਪ ਦਾ ਖਰਚਾ ਕਿੰਨਾ ਹੈ?

ਇਹ ਮੁਫ਼ਤ ਹੈ। ਯੂਨੀਸਨ ਦੀਆਂ ਸਹਾਇਤਾ ਸੇਵਾਵਾਂ ਤੱਕ ਪਹੁੰਚ ਕਰਨਾ ਬੇਹੱਦ ਆਸਾਨ ਹੈ। ਕੋਈ ਫੀਸ ਨਹੀਂ। ਕੋਈ ਬਕਾਇਆ ਨਹੀਂ। ਬੱਸ ਆਪਣੀ ਜਾਣਕਾਰੀ ਭਰੋ, ਸਬਮਿੱਟ ਦੱਬੋ — ਤੁਹਾਡਾ ਕੰਮ ਪੂਰਾ ਹੋ ਗਿਆ ਹੈ!

ਵਿੱਤੀ ਸਹਾਇਤਾ ਪ੍ਰੋਗਰਾਮ

ਯੂਨੀਸਨ ਕਿਹੜੇ ਫੰਡ ਸਹਾਇਤਾ ਮੌਕਿਆਂ ਦੀ ਪੇਸ਼ਕਸ਼ ਕਰਦੀ ਹੈ?

ਯੂਨੀਸਨ ਦੋ (2) ਵਿੱਤੀ ਸਹਾਇਤਾ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ, ਸੁਤੰਤਰ, ਸਵੈ-ਰੁਜ਼ਗਾਰੀ ਲਾਈਵ ਸੰਗੀਤ ਪਰਫੌਰਮੈਂਸ ਵਰਕਰਾਂ ਲਈ ‘ਲਾਈਵ ਮਿਊਜ਼ਿਕ ਵਰਕਰਜ਼ ਫੰਡ’, ਅਤੇ ਹੋਰ ਸਾਰੇ ਸੰਗੀਤ ਉਦਯੋਗ ਦੇ ਪੇਸ਼ੇਵਰਾਂ ਲਈ  ‘ਇੰਡਸਟਰੀ ਅਸਿਸਟੈਂਸ ਫੰਡ’।

ਯੂਨੀਸਨ ਦੇ ਵਿੱਤੀ ਸਹਾਇਤਾ ਪ੍ਰੋਗਰਾਮ ਕੀ ਪ੍ਰਦਾਨ ਕਰ ਸਕਦੇ ਹਨ

ਯੂਨੀਸਨ ਦੇ ਵਿੱਤੀ ਸਹਾਇਤਾ ਪ੍ਰੋਗਰਾਮ ਸੰਗੀਤ ਉਦਯੋਗ ਦੇ ਪੇਸ਼ੇਵਰਾਂ ਦੀ ਸੰਕਟ ਦੇ ਸਮਿਆਂ ਵਿੱਚ ਰਹਿਣ-ਸਹਿਣ ਦੇ ਮੁੱਢਲੇ ਖ਼ਰਚਿਆਂ ਵਿੱਚ ਮਦਦ ਕਰਨ ਲਈ ਮੌਜੂਦ ਹਨ।  ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਾਡੇ ਪ੍ਰੋਗਰਾਮ ਨੇ ਸੰਗੀਤ ਉਦਯੋਗ ਦੇ ਹਜ਼ਾਰਾਂ ਪੇਸ਼ੇਵਰਾਂ ਦੀ ਅਹਿਮ ਖ਼ਰਚਿਆਂ ਵਿੱਚ ਮਦਦ ਕਰਨ ਲਈ ਸਹਾਇਤਾ ਕੀਤੀ ਹੈ–ਜਿਵੇਂ ਕਿ ਗ੍ਰੋਸਰੀਜ਼, ਰਹਿਣ ਦੀ ਥਾਂ (ਕਿਰਾਇਆ), ਅਤੇ ਡਾਕਟਰੀ ਖ਼ਰਚੇ।

ਯੂਨੀਸਨ ਦੇ ਵਿੱਤੀ ਸਹਾਇਤਾ ਪ੍ਰੋਗਰਾਮ ਕੀ ਪ੍ਰਦਾਨ ਨਹੀਂ ਕਰ ਸਕਦੇ ਹਨ

ਯੂਨੀਸਨ ਦੇ ਵਿੱਤੀ ਸਹਾਇਤਾ ਪ੍ਰੋਗਰਾਮਾਂ ਨੂੰ ਰਹਿਣ-ਸਹਿਣ ਦੇ ਮੁੱਢਲੇ ਖ਼ਰਚਿਆਂ ਵਿੱਚ ਥੋੜ੍ਹੀ-ਮਿਆਦ ਦੀ ਸਹਾਇਤਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਯੂਨੀਸਨ ਕਾਰੋਬਾਰ ਨਾਲ ਸਬੰਧਤ ਖਰਚਿਆਂ ਲਈ ਵਿੱਤੀ ਸਹਾਇਤਾ ਪ੍ਰਦਾਨ ਨਹੀਂ ਕਰਦਾ ਹੈ। ਜੇ ਤੁਸੀਂ ਕੰਮ ਸਬੰਧਿਤ ਸਹਾਇਤਾ ਦੀ ਤਲਾਸ਼ ਕਰ ਰਹੇ ਹੋ, ਤਾਂ ਕਿਰਪਾ ਕਰਕੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ‘ਤੇ ਕਿਹੜੀ ਫ਼ੰਡ ਸਹਾਇਤਾ ਉਪਲਬਧ ਹੈ, ਇਸ ਬਾਰੇ ਮਾਰਗ-ਦਰਸ਼ਨ ਲਈ ਆਪਣੀ ਸਥਾਨਕ ਪ੍ਰੋਵਿੰਸ਼ੀਅਲ ਸੰਗੀਤ ਸੰਸਥਾ ਨਾਲ ਸੰਪਰਕ ਕਰੋ।

ਕਿਹੜੀ ਚੀਜ਼ ਮੈਨੂੰ ਵਿੱਤੀ ਸਹਾਇਤਾ ਵਾਸਤੇ ਅਰਜ਼ੀ ਦੇਣ ਦੇ ਯੋਗ ਬਣਾਉਂਦੀ ਹੈ?

 • ਤੁਸੀਂ ਮੁੱਖ ਤੌਰ ‘ਤੇ ਸੰਗੀਤ ਉਦਯੋਗ ਵਿੱਚ ਲਗਾਤਾਰ ਘੱਟੋ ਘੱਟ ਦੋ ਸਾਲਾਂ ਤੋਂ ਕੰਮ ਕੀਤਾ ਹੈ।
 • ਤੁਸੀਂ ਕਨੇਡੀਅਨ ਸੰਗੀਤ ਉਦਯੋਗ ਤੋਂ ਆਪਣੀ ਆਮਦਨ ਦਾ ਘੱਟੋ ਘੱਟ 55% ਕਮਾਇਆ ਹੈ।

ਕੀ ਵਿੱਤੀ ਸਹਾਇਤਾ ਕੈਨੇਡਾ ਦੇ ਸਾਰੇ ਸੂਬਿਆਂ ਵਿੱਚ ਸੰਗੀਤ ਕਾਮਿਆਂ ਲਈ ਉਪਲਬਧ ਹੈ?

ਯੂਨੀਸਨ ਦੇ ਵਿੱਤੀ ਸਹਾਇਤਾ ਪ੍ਰੋਗਰਾਮ ਸਾਰੇ ਕਨੇਡੀਅਨ ਵਸਨੀਕਾਂ ਵਾਸਤੇ ਉਪਲਬਧ ਹਨ, ਸਿਵਾਏ ਉਹਨਾਂ ਦੇ ਜੋ ਕਿਊਬੈੱਕ ਵਿੱਚ ਰਹਿੰਦੇ ਹਨ। ਵਿੱਤੀ ਸਹਾਇਤਾ ਦੀ ਇੱਛਾ ਰੱਖਣ ਵਾਲੇ ਕਿਊਬਿਕ ਨਿਵਾਸੀਆਂ ਨੂੰ ਹੋਰ ਜਾਣਕਾਰੀ ਲਈ La Fondation des artistes ਨਾਲ ਸੰਪਰਕ ਕਰਨਾ ਚਾਹੀਦਾ ਹੈ।

ਰਜਿਸਟਰ ਕਰਨ ਅਤੇ ਵਿੱਤੀ ਸਹਾਇਤਾ ਲਈ ਅਰਜ਼ੀ ਦੇਣ ਵਿੱਚ ਕੀ ਅੰਤਰ ਹੈ?

ਰਜਿਸਟਰ ਕਰਨਾ ਤੁਹਾਨੂੰ ਸਿਰਫ਼ ਸਾਡੀਆਂ ਮੁਫ਼ਤ ਸਲਾਹ-ਮਸ਼ਵਰਾ ਅਤੇ ਸਿਹਤ ਹੱਲ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਅਤੇ ਸਾਡੀ ਮੇਲਿੰਗ ਲਿਸਟ (ਡਾਕ ਸੂਚੀ) ਵਿੱਚ ਤੁਹਾਨੂੰ ਸ਼ਾਮਿਲ ਕਰਦਾ ਹੈ। ਸਹਾਇਤਾ ਵਾਸਤੇ ਅਰਜ਼ੀ ਦੇਣਾ ਇੱਕ ਵੱਖਰਾ ਕਦਮ ਹੈ, ਜਿਸ ਲਈ ਤੁਹਾਨੂੰ ਵਿਸ਼ੇਸ਼ ਯੋਗਤਾ ਲੋੜਾਂ ਨੂੰ ਪੂਰਾ ਕਰਨ ਅਤੇ ਵਿੱਤੀ ਸਹਾਇਤਾ ਲਈ ਅਰਜ਼ੀ ਦੇਣ ਲਈ ਵਧੇਰੇ ਜਾਣਕਾਰੀ ਭਰਨ ਦੀ ਲੋੜ ਹੈ।

ਤੁਸੀਂ ਯੂਨੀਸਨ ਤੋਂ ਕਿੰਨੀ ਕੁ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹੋ?

ਜੇ ਤੁਹਾਡੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਜਾਂਦਾ ਹੈ, ਤਾਂ ਤੁਸੀਂ $2,500 CAD ਤੱਕ ਦੀ ਸਹਾਇਤਾ ਪ੍ਰਾਪਤ ਕਰੋਂਗੇ।

ਤੁਸੀਂ ਕਿੰਨੀ ਵਾਰ ਅਰਜ਼ੀ ਦੇ ਸਕਦੇ ਹੋ?

ਤੁਸੀਂ ਲਾਈਵ ਮਿਊਜ਼ਿਕ ਵਰਕਰਜ਼ ਫੰਡ (Live Music Workers Fund) ਵਿੱਚ ਕੇਵਲ ਇੱਕ ਵਾਰ ਹੀ ਅਰਜ਼ੀ ਦੇ ਸਕਦੇ ਹੋ। ਤੁਸੀਂ ਇੰਡਸਟਰੀ ਅਸਿਸਟੈਂਸ ਫ਼ੰਡ (Industry Assistance Fund) ਵਿੱਚ ਇੱਕ ਤੋਂ ਵਧੇਰੇ ਵਾਰ ਅਰਜ਼ੀ ਦੇ ਸਕਦੇ ਹੋ, ਹਾਲਾਂਕਿ ਇੱਕ ਅਰਜ਼ੀ ਦੇਣ ਵਾਲੇ ਦੀਆਂ ਇੱਕ ਤੋਂ ਵਧੇਰੇ ਅਰਜ਼ੀਆਂ ਦੀ ਸਮੀਖਿਆ ਕੇਸ ਦਰ ਕੇਸ ਦੇ ਆਧਾਰ ‘ਤੇ ਕੀਤੀ ਜਾਵੇਗੀ।

ਵਿੱਤੀ ਸਹਾਇਤਾ ਦੀ ਅਰਜ਼ੀ ਭਰਨ ਦੀ ਪ੍ਰਕਿਰਿਆ

ਤੁਸੀਂ ਸ਼ੁਰੂਆਤ ਕਿਥੋਂ ਕਰਨੀ ਹੈ?

 1. ਤੁਸੀਂ ਯੂਨੀਸਨ ਮੈਂਬਰ ਬਣਕੇ ਸ਼ੁਰੂਆਤ ਕਰ ਸਕਦੇ ਹੋ। ਇੱਥੇ ਰਜਿਸਟਰ ਕਰੋ
 2. ਇੱਕ ਵਾਰ ਜਦੋਂ ਤੁਹਾਨੂੰ ਆਪਣੀ ਰਜਿਸਟ੍ਰੇਸ਼ਨ ਦੀ ਪੁਸ਼ਟੀ ਕਰਨ ਵਾਲੀ ਇੱਕ ਈਮੇਲ ਮਿਲ ਜਾਂਦੀ ਹੈ, ਤਾਂ ਤੁਸੀਂ ਫਿਰ ਆਪਣੀ ਐਪਲੀਕੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ ਔਨਲਾਈਨ ਪੋਰਟਲ ‘ਤੇ ਲੌਗ-ਇਨ ਕਰ ਸਕਦੇ ਹੋ।

ਤੁਸੀਂ ਅਪਲਾਈ ਕਿਸ ਤਰ੍ਹਾਂ ਕਰਨਾ ਹੈ?

ਕਦਮ-ਦਰ-ਕਦਮ ਹਿਦਾਇਤਾਂ ਲਈ ਸਾਡੇ ਐਪਲੀਕੇਸ਼ਨ ਵੇਰਵੇ ਦੇ ਪੰਨੇ ਨੂੰ ਦੇਖੋ (ਲਿੰਕ ਉਪਲਬਧ ਹੈ)

ਤੁਹਾਨੂੰ ਇਹਨਾਂ ਦੋਨਾਂ ਪ੍ਰੋਗਰਾਮਾਂ ਵਿੱਚੋਂ ਕਿਹੜੇ ਪ੍ਰੋਗਰਾਮ ਲਈ ਅਰਜ਼ੀ ਦੇਣੀ ਚਾਹੀਦੀ ਹੈ?

ਲਾਈਵ ਮਿਊਜ਼ਿਕ ਵਰਕਰਜ਼ ਫੰਡ

ਜੇ ਤੁਸੀਂ ਇੱਕ ਸੁਤੰਤਰ, ਸਵੈ-ਰੁਜ਼ਗਾਰੀ ਲਾਈਵ ਸੰਗੀਤ ਵਰਕਰ ਹੋ, ਅਤੇ ਉਹ ਵਰਕਰ ਹੋ ਜੋ ਕਿਊਬੈੱਕ ਤੋਂ ਬਾਹਰ ਰਹਿੰਦਾ ਹੈ ਅਤੇ ਸੰਗੀਤ ਭਾਈਚਾਰੇ ਵਿੱਚ ਆਪਣੇ ਮੁੱਖ ਕਿੱਤੇ ਦੀ ਪਛਾਣ ਇੱਕ ਜਾਂ ਇਹਨਾਂ ਵਿੱਚੋਂ ਵਧੇਰੇ ਵਜੋਂ ਕਰਦਾ ਹੈ, ਤਾਂ ਤੁਹਾਨੂੰ ਲਾਈਵ ਮਿਊਜ਼ਿਕ ਵਰਕਰਜ਼ ਫ਼ੰਡ ਵਾਸਤੇ ਅਰਜ਼ੀ ਦੇਣੀ ਚਾਹੀਦੀ ਹੈ (ਇਹ ਸੂਚੀ ਕਨੇਡੀਅਨ ਹੈਰੀਟੇਜ ਅਤੇ ਕੈਨੇਡਾ ਦੀ ਸਰਕਾਰ ਵੱਲੋਂ ਮਨਜ਼ੂਰੀ ਦੇ ਅਧੀਨ ਹੈ):
ਆਰਟਿਸਟ
ਬੁਕਿੰਗ ਏਜੰਟ
ਸੰਗੀਤਕਾਰ
ਕੌਂਸਰਟ ਫੋਟੋਗ੍ਰਾਫਰ
ਕੌਂਸਰਟ ਰਿਕੌਰਡਿੰਗ ਇੰਜੀਨੀਅਰ
ਕੰਸਲਟੈਂਟ
ਡੀ ਜੇ (DJ)
ਇਵੈਂਟ ਪ੍ਰੋਡਕਸ਼ਨ/ਫੈਸਟੀਵਲ
ਆਰਟਿਸਟ ਮੈਨੇਜਰ/ਮੈਨੇਜਮੈਂਟ ਕੰਪਨੀ
ਮਾਰਕੀਟਿੰਗ/ਕਮਿਊਨੀਕੇਸ਼ਨਜ਼
ਮਰਚਨਡਾਇਜ਼ਰ
ਵੈਨਿਊ (ਉਹ ਥਾਂ ਜਿੱਥੇ ਕੌਂਸਰਟ ਜਾਂ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ)
ਮਿਊਜ਼ੀਸ਼ਨ
ਪ੍ਰੋਡਕਸ਼ਨ ਕੰਪਨੀ
ਪ੍ਰੋਮੋਟਰ
ਪਬਲਿਸ਼ਰ
ਪਬਲੀਸਿਸਟ/ਪਬਲਿਕ ਰੀਲੇਸ਼ਨਜ਼/ਮੀਡੀਆ
ਰਿਟੇਲਰ (ਸਾਜ਼ ਅਤੇ ਸਪਲਾਈਆਂ)
ਸਟੇਜਹੈਂਡ/ਰੋਡੀ
ਟੈੱਕਨੀਸ਼ੀਅਨ
ਟੂਅਰ ਮੈਨੇਜਮੈਂਟ/ਔਪਰੇਟਰ
ਗੀਤਕਾਰ
ਟੈਲੰਟ ਬਾਇਰ (ਉਹ ਵਿਅਕਤੀ ਜੋ ਕਿਸੇ ਵੈਨਿਊ ‘ਤੇ ਕਲਾਕਾਰਾਂ/ਕੌਂਸਰਟਸ ਨੂੰ ਬੁੱਕ ਕਰਦਾ ਹੈ)
ਜੇ ਤੁਸੀਂ ਕਿਊਬੈੱਕ ਵਿੱਚ ਰਹਿੰਦੇ ਹੋ, ਤਾਂ ਕਿਰਪਾ ਕਰਕੇ ਇਸ ਸਰਕਾਰੀ ਫੰਡ ਸਹਾਇਤਾ ਤੱਕ ਪਹੁੰਚ ਲਈ La Fondation des artistes ਨਾਲ ਸੰਪਰਕ ਕਰੋ।

ਇੰਡਸਟਰੀ ਅਸਿਸਟੈਂਸ ਫੰਡ

ਜੇ ਤੁਸੀਂ ਲਾਈਵ ਮਿਊਜ਼ਿਕ ਵਰਕਰਜ਼ ਫੰਡ ਵਾਸਤੇ ਯੋਗਤਾ ਦੀਆਂ ਕਸੌਟੀਆਂ ਦੀ ਪੂਰਤੀ ਨਹੀਂ ਕਰਦੇ, ਪਰ ਫਿਰ ਵੀ ਇੱਕ ਅਜੇਹੇ ਸੰਗੀਤ ਉਦਯੋਗ ਦੇ ਪੇਸ਼ੇਵਰ ਵਜੋਂ ਪਛਾਣ ਰੱਖਦੇ ਹੋ, ਜਿੰਨ੍ਹਾਂ ਵਿੱਚ ਇਹ ਸ਼ਾਮਲ ਹਨ (ਪਰ ਸੂਚੀ ਇਥੋਂ ਤੱਕ ਹੀ ਸੀਮਤ ਨਹੀਂ ਹੈ) ਤਾਂ ਤੁਹਾਨੂੰ ਇੰਡਸਟਰੀ ਅਸਿਸਟੈਂਸ ਫੰਡ ਵਾਸਤੇ ਅਰਜ਼ੀ ਦੇਣੀ ਚਾਹੀਦੀ ਹੈ:
ਅਸੋਸੀਏਸ਼ਨ
ਬੁਕਿੰਗ ਏਜੰਟ
ਸੰਗੀਤਕਾਰ
ਕੰਸਲਟੈਂਟ
ਡਿਸਟ੍ਰੀਬੀਊਟਰ
ਗ੍ਰੈਫਿਕ ਆਰਟਿਸਟ
ਪਬਲਿਸ਼ਰ
ਨਿਰਮਾਤਾ
ਟ੍ਰੇਡ ਪਬਲੀਕੇਸ਼ਨ
ਪਬਲੀਸਿਸਟ/ਪਬਲਿਕ ਰੀਲੇਸ਼ਨਜ਼/ਮੀਡੀਆ
ਸੰਗੀਤ ਸਿੱਖਿਅਕ ਸੰਗੀਤ ਫੋਟੋਗ੍ਰਾਫਰ
ਰਿਕੌਰਡ ਕੰਪਨੀ
ਰਿਕੌਰਡਿੰਗ ਸਟੂਡੀਓ
ਰਿਕੌਰਡਿੰਗ ਇੰਜੀਨੀਅਰ
ਰਿਟੇਲਰ (ਸਾਜ਼ ਅਤੇ ਸਪਲਾਈਆਂ)
ਵੀਡੀਓ

ਸੀ ਵੀ (CV) ਕੀ ਹੈ?

ਕਰਿਕੁਲਮ ਵੀਟਾਏ (Curriculum Vitae), ਜਾਂ ਸੀ ਵੀ (CV) ਇੱਕ ਵਿਸਤਰਿਤ ਦਸਤਾਵੇਜ਼ ਹੈ ਜੋ ਪ੍ਰਮੁੱਖ ਵਿੱਦਿਅਕ (CV) ਇੱਕ ਵਿਸਤਰਿਤ ਦਸਤਾਵੇਜ਼ ਹੈ ਜੋ ਪ੍ਰਮੁੱਖ ਵਿੱਦਿਅਕ ਪਿਛੋਕੜ, ਅਧਿਆਪਨ ਦੇ ਤਜਰਬੇ, ਕੰਮ ਦੇ ਇਤਿਹਾਸ ਅਤੇ ਖੋਜ ਦੇ ਸੰਭਾਵੀ ਖੇਤਰਾਂ ਨੂੰ ਪ੍ਰਦਰਸ਼ਿਤ ਕਰਦਾ ਹੈ। CV ਵਿੱਚ ਇੱਕ ਤੋਂ ਵਧੇਰੇ ਪੰਨੇ ਸ਼ਾਮਲ ਹੋ ਸਕਦੇ ਹਨ ਅਤੇ ਇਹਨਾਂ ਨੂੰ ਆਸਾਨ ਸਕਿਮਿੰਗ (ਚੋਣਵੀਂ ਪੜ੍ਹਨ ਦੀ ਵਿਧੀ ਜਿਸ ਵਿੱਚ ਤੁਸੀਂ ਕਿਸੇ ਟੈਕਸਟ ਦੇ ਮੁੱਖ ਵਿਚਾਰਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋ) ਵਾਸਤੇ ਸਪੱਸ਼ਟ ਸਿਰਲੇਖਾਂ ਦੁਆਰਾ ਸੰਗਠਿਤ ਕੀਤਾ ਜਾਂਦਾ ਹੈ। ਇਹ ਦਿਖਾਉਣ ਦੇ ਮਕਸਦ ਲਈ ਕਿ ਤੁਸੀਂ ਯੂਨੀਸਨ ਦੇ ਕਿਸੇ ਵੀ ਵਿੱਤੀ ਸਹਾਇਤਾ ਪ੍ਰੋਗਰਾਮਾਂ ਵਾਸਤੇ ਯੋਗਤਾ ਦੀਆਂ ਕਸੌਟੀਆਂ ਨੂੰ ਪੂਰਾ ਕਰਦੇ ਹੋ, ਤੁਹਾਨੂੰ CV ਵਿੱਚ ਅਜਿਹੀ ਜਾਣਕਾਰੀ ਸ਼ਾਮਲ ਕਰਨ ਦੀ ਲੋੜ ਪਵੇਗੀ ਜੋ ਸਪੱਸ਼ਟ ਰੂਪ ਵਿੱਚ ਇਹ ਦਿਖਾਉਂਦੀ ਹੈ ਕਿ ਤੁਸੀਂ ਸੰਗੀਤ ਉਦਯੋਗ ਵਿੱਚ ਕਿਸੇ ਵੀ ਲਾਗੂ ਹੋਣ ਵਾਲੀ ਭੂਮਿਕਾ ਵਿੱਚ ਘੱਟੋ ਘੱਟ ਦੋ ਸਾਲਾਂ ਤੋਂ ਕੰਮ ਕੀਤਾ ਹੈ, ਅਤੇ ਇਹ ਕਿ ਉਸ ਸਮੇਂ ਦੌਰਾਨ ਤੁਸੀਂ ਆਪਣੀ ਆਮਦਨ ਦਾ ਜ਼ਿਆਦਾਤਰ ਹਿੱਸਾ ਸੰਗੀਤ ਵਿੱਚ ਆਪਣੀ ਸਰਗਰਮੀ ਤੋਂ ਪ੍ਰਾਪਤ ਕੀਤਾ ਹੈ।
ਤੁਹਾਡੇ CV ਵਿੱਚ ਇਹ ਸ਼ਾਮਲ ਹੋ ਸਕਦੇ ਹਨ:

 • ਸੰਗੀਤ ਉਦਯੋਗ ਵਿੱਚ ਤੁਹਾਡੀ ਭੂਮਿਕਾ ਦਾ ਸਾਰ
 • ਤੁਹਾਡਾ ਵਿੱਦਿਅਕ ਪਿਛੋਕੜ (ਯੂਨੀਵਰਸਿਟੀ, ਕਾਲਜ, ਵਰਕਸ਼ਾਪਾਂ, ਨਿੱਜੀ ਅਧਿਐਨ, ਕਾਰਜ ਸਥਾਪਨਾਵਾਂ, ਇੰਟਰਨਸ਼ਿਪ, ਅਪਰੈਨਟਿਸਸ਼ਿਪ, ਆਦਿ)
 • ਤੁਸੀਂ ਅੱਜ ਦੀ ਤਾਰੀਖ਼ ਤੱਕ ਕਿਹੜਾ ਕੰਮ ਕੀਤਾ, ਕਦੋਂ, ਅਤੇ ਕਿੰਨ੍ਹੇ ਕੁ ਸਮੇਂ ਵਾਸਤੇ ਸਪੱਸ਼ਟ ਰੂਪ ਵਿੱਚ ਲਿਖਿਆ ਹੋਣਾ ਚਾਹੀਦਾ ਹੈ
 • ਜੇ ਲਾਗੂ ਹੁੰਦਾ ਹੈ ਤਾਂ ਤੁਹਾਡੇ ਲਿਖੇ ਕੰਮ ਅਤੇ ਰਿਕੌਰਡਿੰਗ ਕਰੈਡਿਟ
 • ਤੁਹਾਡੇ ਕੰਮ ਦੀ ਵੈੱਬਸਾਈਟ ਅਤੇ ਸ਼ੋਸ਼ਲ ਮੀਡੀਆ ਅਕਾਊਂਟ
 • ਸੰਗੀਤ ਉਦਯੋਗ ਵਿੱਚ ਤੁਹਾਡੇ ਕੰਮ ਬਾਰੇ ਉਹਨਾਂ ਲੇਖਾਂ ਲਈ ਲਿੰਕ ਜਿੰਨ੍ਹਾਂ ਵਿੱਚ ਤੁਹਾਡੇ ਨਾਂ ਦਾ ਜ਼ਿਕਰ ਹੋਵੇ
 • ਕੰਮ ਦੇ ਰੈਫਰੈਨਸ (ਉਹਨਾਂ ਵਿਅਕਤੀਆਂ ਜਾਂ ਸੰਸਥਾਵਾਂ ਦੀ ਸੰਪਰਕ ਜਾਣਕਾਰੀ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕੀਤਾ ਹੈ ਅਤੇ ਜੋ ਤੁਹਾਡੇ ਕੰਮ ਦੇ ਤਜਰਬੇ  ਦੀ ਪੁਸ਼ਟੀ ਕਰ ਸਕਦੇ ਹਨ)

ਤੁਸੀਂ ਆਪਣੇ ਕੰਮ ਦੇ ਤਜਰਬੇ ਦੀ ਪੁਸ਼ਟੀ ਕਿਸ ਤਰ੍ਹਾਂ ਕਰ ਸਕਦੇ ਹੋ?

ਇਹ ਜ਼ਰੂਰੀ ਹੈ ਕਿ ਯੂਨੀਸਨ ਕੋਲ ਹਰੇਕ ਅਰਜ਼ੀ ਦੇਣ ਵਾਲੇ ਲਈ ਫੰਡ ਸਹਾਇਤਾ ਪ੍ਰੋਗਰਾਮਾਂ ਵਾਸਤੇ ਯੋਗਤਾ ਦਿਖਾਉਣ  ਲਈ ਸੰਗੀਤ ਉਦਯੋਗ ਵਿੱਚ ਉਹਨਾਂ ਦੇ ਕੰਮ ਦੇ ਤਜਰਬੇ ਦੀ ਸਪੱਸ਼ਟ ਸਮਝ ਹੋਵੇ। ਉਹ ਚੀਜ਼ਾਂ ਜੋ ਵਿੱਤੀ ਸਹਾਇਤਾ ਵਾਸਤੇ ਤੁਹਾਡੀ ਯੋਗਤਾ ਨੂੰ ਸਾਬਤ ਕਰਨਗੀਆਂ, ਉਹ ਸੰਗੀਤ ਦੇ ਖੇਤਰ ਵਿੱਚ ਤੁਹਾਡੀ ਭੂਮਿਕਾ ‘ਤੇ ਨਿਰਭਰ ਕਰਨਗੀਆਂ। ਤੁਹਾਡੀਆਂ ਕਈ ਸਾਰੀਆਂ ਭੂਮਿਕਾਵਾਂ ‘ਤੇ ਅਧਾਰਿਤ ਦਸਤਾਵੇਜ਼ਾਂ ਦੀਆਂ ਕੁਝ ਉਦਾਹਰਨਾਂ, ਜੋ ਕਿ ਤੁਹਾਡੀ ਯੋਗਤਾ ਨੂੰ ਸਾਬਤ ਕਰਨ ਵਿੱਚ ਮਦਦ ਕਰਦੇ ਹਨ:
ਮਿਊਜ਼ੀਸ਼ਨ/ਆਰਟਿਸਟ/ਡੀ ਜੇ

 • ਅਤੀਤ/ਭਵਿੱਖ ਦੇ ਟੂਅਰ ਦੀਆਂ ਤਾਰੀਖਾਂ ਦੀ ਸੂਚੀ (ਉਦਾਹਰਨ ਲਈ: ਟੂਅਰ ਪੋਸਟਰਾਂ ਦਾ PDF ਜਾਂ ਵੈੱਬਸਾਈਟ ਦਾ ਟੂਅਰ ਸੈਕਸ਼ਨ)
 • ਬੁਕਿੰਗ ਏਜੰਟ ਜਾਂ ਵੈਨਿਊਜ਼ ਤੋਂ ਕੌਨਟਰੈਕਟ ਇਕਰਾਰਨਾਮੇ, ਜਾਂ ਹੋਰ ਸਮੱਗਰੀਆਂ
 • ਵੈਨਿਊਜ਼ ਤੋਂ ਰੁਜ਼ਗਾਰ ਦਾ ਪੱਤਰ (ਇਹ ਉਹਨਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜਿੰਨ੍ਹਾਂ ਕੋਲ ਲੰਬੀ ਮਿਆਦ/ਬਕਾਇਦਾ ਆਧਾਰ ‘ਤੇ ਪੱਬ, ਕਲੱਬ, ਹੋਟਲਾਂ, ਆਦਿ ਵਰਗੀਆਂ ਥਾਵਾਂ ‘ਤੇ ਪਰਫੌਰਮ  ਕਰਨ ਦੇ ਇਕਰਾਰਨਾਮੇ ਜਾਂ ਰੈਜ਼ੀਡੈਨਸੀਜ਼ ਹਨ)
 • ਕਲਾਇੰਟ ਲਿਸਟ (ਗਾਹਕਾਂ ਦੀ ਸੂਚੀ)
 • ਕਰੂ/ਟੈੱਕਨੀਸ਼ੀਅਨ
 • ਕੌਨਟਰੈਕਟ
 • ਇਨਵੁਆਇਸ
 • ਲੈਟਰ ਔਫ ਇੰਪਲੌਇਮੈਂਟ (ਰੁਜ਼ਗਾਰ ਦਾ ਪੱਤਰ)
 • ਗਾਹਕਾਂ ਦੀ ਸੂਚੀ
 • ਕਲਾਇੰਟ ਲਿਸਟ (ਗਾਹਕਾਂ ਦੀ ਸੂਚੀ)
 • ਰੈਫਰੈਨਸ

ਸਵੀਕਾਰ ਕੀਤੇ ਜਾਂਦੇ ਪੇਸ਼ਾਵਰ ਸੰਗੀਤ-ਸਬੰਧਿਤ ਲਿੰਕ ਕੀ ਹਨ

ਤੁਹਾਡੇ ਪੇਸ਼ੇ ਨੂੰ ਬਿਹਤਰ ਤਰੀਕੇ ਨਾਲ ਦਰਸਾਉਣ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਅਰਜ਼ੀ ਦੇਣ ਵਾਲੇ ਵਿਅਕਤੀ ਸਾਨੂੰ ਪੇਸ਼ਾਵਰ ਸੋਸ਼ਲ ਮੀਡੀਆ ਅਕਾਊਂਟ, ਵੈੱਬਸਾਈਟ, ਲੇਖ, ਟੂਅਰ/ਸ਼ੋਅ, ਆਦਿ ਭੇਜਣ ਜੋ ਕਨੇਡੀਅਨ ਸੰਗੀਤ ਉਦਯੋਗ ਵਿੱਚ ਤੁਹਾਡੇ ਪੇਸ਼ੇ ਦਾ ਵਰਣਨ ਕਰਨ ਵਿੱਚ ਮਦਦ ਕਰਦੇ ਹਨ।

ਕੀ ਭੇਜਣਾ ਹੈ, ਇਸ ਦੀਆਂ ਉਦਾਰਹਣਾਂ ਇਥੇ ਦਿੱਤੀਆਂ ਗਈਆਂ ਹਨ

 • ਪੇਸ਼ਾਵਰ ਔਫਿਸ਼ੀਅਲ ਵੈਬਸਾਈਟਜ਼
 • ਇਲੈਕਟਰੌਨਿਕ ਪ੍ਰੈਸ ਕਿੱਟ (EPK’s)
 • ਕੰਮ ਦਾ ਇੰਸਟਾਗ੍ਰਾਮ
 • ਫੇਸਬੁੱਕ ਫੈਨਪੇਜ
 • ਸਪੌਟਿਫਾਈ ਦੀਆਂ ਵੇਰੀਫਾਇਡ ਆਰਟਿਸਟ ਪ੍ਰੋਫ਼ਾਈਲ
 • ਡਿਸਕੋਗ੍ਰਾਫੀ ਪੇਜ ਜਿਵੇਂ ਕਿ ਡਿਸਕੋਗ੍ਰਾਫੀ, ਸਾਰਾ ਸੰਗੀਤ ਆਦਿ

ਵਿੱਤੀ ਸਹਾਇਤਾ ਲਈ ਤੁਹਾਡੀ ਅਰਜ਼ੀ ਵਿੱਚ ਤੁਹਾਨੂੰ  ਕਿਹੜੀ ਜਾਣਕਾਰੀ ਸ਼ਾਮਲ ਨਹੀਂ  ਕਰਨੀ ਚਾਹੀਦੀ?

 • ਬੈਂਕਿੰਗ ਜਾਣਕਾਰੀ
 • ਟੈਕਸ ਰਿਟਰਨ
 • ਉਹ ਤਜਰਬਾ ਜੋ ਸੰਗੀਤ ਉਦਯੋਗ ਦੇ ਕੰਮ ਨਾਲ ਸਬੰਧਤ ਨਹੀਂ ਹੈ, ਬਸ਼ਰਤੇ ਤੁਸੀਂ ਸੰਗੀਤ ਉਦਯੋਗ ਦੀਆਂ ਲੋੜਾਂ ਪੂਰੀਆਂ ਕਰਦੇ ਹੋ।

ਜੇ ਤੁਸੀਂ ਔਨਲਾਈਨ ਐਪਲੀਕੇਸ਼ਨ ਪੋਰਟਲ ਦੀ ਵਰਤੋਂ ਨਹੀਂ ਕਰ ਸਕਦੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

(ਉਦਾਹਰਨ ਵਜੋਂ: ਇੰਟਰਨੈਟ ਤੱਕ ਪਹੁੰਚ ਦੀ ਕਮੀ)

ਪੋਰਟਲ ਇਹ ਪਛਾਣ ਕਰਨ ਦਾ ਸਭ ਤੋਂ ਅਸਰਦਾਰ ਤਰੀਕਾ ਹੈ ਕਿ ਤੁਸੀਂ ਕਿਹੜੇ ਵਿੱਤੀ ਸਹਾਇਤਾ ਪ੍ਰੋਗਰਾਮਾਂ ਲਈ ਯੋਗ ਹੋ, ਆਪਣੀਆਂ ਅਰਜ਼ੀਆਂ ਦਿੰਦੇ ਹੋ, ਅਤੇ ਨਤੀਜੇ ਵਿੱਚ  ਨੋਟੀਫਿਕੇਸ਼ਨ ਅਤੇ ਭੁਗਤਾਨ ਪ੍ਰਾਪਤ ਕਰਦੇ ਹੋ। ਪਰ, ਜੇ ਤੁਸੀਂ ਕਿਸੇ ਕੰਪਿਊਟਰ ਜਾਂ ਇੰਟਰਨੈੱਟ ਕਨੈਕਸ਼ਨ ਤੱਕ ਪਹੁੰਚ ਕਰਨ ਦੇ ਯੋਗ ਨਹੀਂ ਹੋ, ਤਾਂ ਵਿਕਲਪਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਕਿਰਪਾ ਕਰਕੇ ਪ੍ਰੋਗਰਾਮ ਮੈਨੇਜਰ ਨਾਲ 416-479-0675 ਐਕਸਟੈਨਸ਼ਨ 106 ‘ਤੇ ਜਾਂ ਫਿਰ assistance@unisonfund.ca ‘ਤੇ ਈਮੇਲ ਕਰਕੇ ਸੰਪਰਕ ਕਰੋ।

ਜੇ ਤੁਸੀਂ ਅਜਿਹੇ ਵਿਅਕਤੀ ਹੋ ਜਿਸਨੂੰ ਅਪੰਗਤਾ-ਸਬੰਧਿਤ ਰੁਕਾਵਟਾਂ ਹਨ, ਤਾਂ ਕੀ ਮਦਦ ਉਪਲਬਧ ਹੈ?

ਜੇ ਤੁਹਾਨੂੰ ਅਪੰਗਤਾ ਨਾਲ ਸਬੰਧਿਤ ਰੁਕਾਵਟਾਂ ਹਨ, ਜੋ ਤੁਹਾਨੂੰ ਐਪਲੀਕੇਸ਼ਨ ਪੋਰਟਲ ਦੀ ਵਰਤੋਂ ਕਰਨ ਤੋਂ ਰੋਕਦੀਆਂ ਹਨ ਅਤੇ ਤੁਹਾਡੀ ਅਰਜ਼ੀ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਕੋਈ ਨਹੀਂ ਹੈ, ਤਾਂ ਤੁਸੀਂ ਸਾਡੇ ਨਾਲ 416-479-0675 ਐਕਸਟੈਨਸ਼ਨ 106 ‘ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਕਿਸੇ ਯੂਨੀਸਨ ਅਮਲੇ ਦੇ ਮੈਂਬਰ ਨੂੰ ਸਹਾਇਤਾ ਕਰਨ ਲਈ assistance@unisonfund.ca ‘ਤੇ ਸੰਪਰਕ ਕਰ ਸਕਦੇ ਹੋ।

ਤੁਸੀਂ ਸਾਈਨ ਇਨ ਕਿਉਂ ਨਹੀਂ ਕਰ ਸਕਦੇ?

ਇਹ ਯਕੀਨੀ ਬਣਾਓ ਕਿ ਤੁਸੀਂ ਉਹੀ ਈਮੇਲ ਪਤੇ ਦੀ ਵਰਤੋਂ ਕਰ ਰਹੇ ਹੋ ਜੋ ਤੁਸੀਂ ਨਵੇਂ ਔਨਲਾਈਨ ਸਿਸਟਮ ‘ਤੇ ਸਾਡੇ ਨਾਲ ਰਜਿਸਟਰ ਕੀਤਾ ਸੀ। ਜੇਕਰ ਤੁਸੀਂ ਨਵੇਂ ਪੋਰਟਲ ‘ਤੇ ਸਾਈਨ ਅੱਪ ਨਹੀਂ ਕੀਤਾ ਹੈ, ਤਾਂ ਕਿਰਪਾ ਕਰਕੇ ਇੱਥੇ ਰਜਿਸਟਰ ਕਰੋ।

ਸਾਈਨ ਇਨ ਪੰਨੇ ‘ਤੇ ‘ਫਰਗੌਟ ਪਾਸਵਰਡ?’ ਲਿੰਕ ‘ਤੇ ਕਲਿੱਕ ਕਰਕੇ ਭੁੱਲ ਗਏ ਪਾਸਵਰਡਾਂ ਨੂੰ ਮੁੜ-ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਤੁਸੀਂ ਹਾਲੇ ਆਪਣੀ ਈਮੇਲ ਨੂੰ ਸਾਡੇ ਨਾਲ ਰਜਿਸਟਰ ਨਹੀਂ ਕੀਤਾ, ਜਾਂ ਜੇ ਤੁਹਾਡਾ ਆਖਰੀ ਸਾਈਨ ਇਨ ਮਈ 2022 ਤੋਂ ਪਹਿਲਾਂ ਸੀ, ਤਾਂ ਤੁਹਾਨੂੰ ਇੱਕ ਨਵਾਂ ਯੂਜ਼ਰ ਪ੍ਰੋਫ਼ਾਈਲ ਬਣਾਉਣ ਦੀ ਲੋੜ ਪਵੇਗੀ। ਜੇ ਤੁਸੀਂ ਅਜੇ ਵੀ ਸਾਈਨ ਇਨ ਕਰ ਪਾਉਂਦੇ ਹੋ, ਤਾਂ ਯੂਨੀਸਨ ਨਾਲ ਸੰਪਰਕ ਕਰੋ।

ਪੋਰਟਲ ਨਾਲ ਹੋਣ ਵਾਲੀ ਤਕਨੀਕੀ ਸਮੱਸਿਆ ਬਾਰੇ ਤੁਸੀਂ  ਕਿਸ ਨਾਲ ਸੰਪਰਕ ਕਰ ਸਕਦੇ ਹੋ?

ਜੇਕਰ ਪੋਰਟਲ ਨਾਲ ਤੁਹਾਨੂੰ ਕੋਈ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ, ਤਾਂ ਕਿਰਪਾ ਕਰਕੇ ਸਾਨੂੰ assistance@unisonfund.ca ‘ਤੇ ਈਮੇਲ ਕਰੋ। ਤੁਸੀਂ 2 ਕਾਰੋਬਾਰੀ ਦਿਨਾਂ ਦੇ ਅੰਦਰ ਵਾਪਸ ਜਵਾਬ ਦੀ ਉਮੀਦ ਕਰ ਸਕਦੇ ਹੋ।

ਹੋਰ ਸਵਾਲਾਂ ਬਾਰੇ ਤੁਸੀਂ ਕਿਸ ਨਾਲ ਸੰਪਰਕ ਕਰ ਸਕਦੇ ਹੋ?

ਯੂਨੀਸਨ ਟੀਮ ਨੂੰ ਨੋਟਸ ਭੇਜਣ ਲਈ ਕਿਰਪਾ ਕਰਕੇ ਐਪਲੀਕੇਸ਼ਨ ਪੋਰਟਲ ਦੇ ਅੰਦਰ ਨੋਟਸ ਸੈਕਸ਼ਨ ਦੀ ਵਰਤੋਂ ਕਰੋ।

 1. ਹੋਮ ਪੇਜ ਤੋਂ, “ਫੰਡਿੰਗ ਔਪਰਚੁਨੀਟੀਜ਼ (Funding Opportunities)” ਟੈਬ ‘ਤੇ ਕਲਿੱਕ ਕਰੋ। ਜੇ ਤੁਹਾਡੀ ਅਰਜ਼ੀ ਸ਼ੁਰੂ ਕੀਤੀ ਜਾ ਚੁੱਕੀ ਹੈ, ਤਾਂ “In Progress (ਇੰਨ ਪ੍ਰੌਗਰਸ)” ਟੈਬ ‘ਤੇ ਕਲਿੱਕ ਕਰੋ
 2. ਉਸ ਪ੍ਰੋਗਰਾਮ ‘ਤੇ ਕਲਿੱਕ ਕਰੋ ਜਿਸ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਫੇਰ “ਓਪਨ (Open)” ‘ਤੇ ਕਲਿੱਕ ਕਰੋ
 3. ਖੱਬੇ ਸਾਈਡਬਾਰ ਵਿੱਚ ਸਥਿਤ “ਨੋਟਜ਼ (Notes)” ਲੱਭੋ
 4. ਨੋਟ ਦੀ ਕਿਸਮ ਦੇਖੋ, ਅਤੇ ” ਨੋਟ ਟੂ ਯੂਨੀਸਨ ਫੰਡ (Note To Unison Fund) ਦੀ ਚੋਣ ਕਰੋ
 5. + ਸਾਈਨ ‘ਤੇ ਕਲਿੱਕ ਕਰੋ, ਮੈਸੇਜ ਟਾਈਪ ਕਰੋ ਅਤੇ ਸੇਵ ਕਰੋ। ਕਿਰਪਾ ਕਰਕੇ ਯੂਨੀਸਨ ਟੀਮ ਤੋਂ ਜਵਾਬਾਂ ਦੀ ਜਾਂਚ ਕਰਨ ਲਈ ਵੀ ਇਸ ਹਿੱਸੇ ਦੀ ਵਰਤੋਂ ਕਰੋ।

ਅਰਜ਼ੀਆਂ ਦੀ ਸਮੀਖਿਆ ਕਿਵੇਂ ਕੀਤੀ ਜਾਂਦੀ ਹੈ?

ਅਰਜ਼ੀਆਂ ਦੀ ਸਮੀਖਿਆ ਸਾਡੀ ਫੰਡਿੰਗ ਟੀਮ ਦੁਆਰਾ ਕੀਤੀ ਜਾਂਦੀ ਹੈ। ਤੁਹਾਡੀ ਅਰਜ਼ੀ ਨੂੰ ਸਾਡੇ ਫੰਡਿੰਗ ਕੋਆਰਡੀਨੇਟਰਾਂ ਵਿੱਚੋਂ ਕਿਸੇ ਇੱਕ ਨੂੰ ਸੌਂਪਿਆ ਜਾਵੇਗਾ ਜੋ ਤੁਹਾਡੀ ਯੋਗਤਾ, ਜਵਾਬਾਂ ਅਤੇ ਅੱਪਲੋਡ ਕੀਤੇ ਦਸਤਾਵੇਜ਼ਾਂ ਦੀ ਸਮੀਖਿਆ ਕਰਨਗੇ, ਅਤੇ ਤੁਹਾਡੇ ਕੰਮ ਦੇ ਤਜਰਬੇ ਦੀ ਪੁਸ਼ਟੀ ਕਰਨਗੇ। ਜੇ ਤੁਸੀਂ ਯੋਗਤਾ ਦੀਆਂ ਲੋੜਾਂ ਦੀ ਪੂਰਤੀ ਕਰਦੇ ਹੋ, ਤਾਂ ਤੁਹਾਡੀ ਅਰਜ਼ੀ ਨੂੰ ਮਨਜ਼ੂਰੀ ਵਾਸਤੇ ਸੀਨੀਅਰ ਮੈਨੇਜਮੈਂਟ ਨੂੰ ਭੇਜਿਆ ਜਾਵੇਗਾ। ਜੇਕਰ ਸੋਧਾਂ ਦੀ ਲੋੜ ਹੈ, ਤਾਂ ਤੁਹਾਨੂੰ ਪੋਰਟਲ ਵਿੱਚ ਸੂਚਿਤ ਕੀਤਾ ਜਾਵੇਗਾ।

ਤੁਹਾਨੂੰ ਕਦੋਂ ਪਤਾ ਚੱਲੇਗਾ ਕਿ ਕੀ ਤੁਹਾਨੂੰ ਮਨਜ਼ੂਰ ਕਰ ਲਿਆ ਗਿਆ ਹੈ?

ਜ਼ਿਆਦਾਤਰ ਅਰਜ਼ੀਆਂ ਦੀ ਸਮੀਖਿਆ ਕਰਨ ਵਿੱਚ ਦੋ ਹਫਤਿਆਂ ਤੱਕ ਦਾ ਸਮਾਂ ਲੱਗਦਾ ਹੈ। ਵਿਅਕਤੀਗਤ ਪ੍ਰੋਗਰਾਮ ਦਿਸ਼ਾ ਨਿਰਦੇਸ਼ਾਂ ‘ਤੇ ਇੱਕ ਨਜ਼ਰ ਮਾਰੋ। ਤੁਹਾਨੂੰ ਇੱਕ ਈਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ ਜਿਸ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਕੀ ਇੱਕ ਵਾਰ ਸਮੀਖਿਆ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਤੁਹਾਡੀ ਅਰਜ਼ੀ ਸਫਲ ਸੀ ਜਾਂ ਨਹੀਂ।

ਮਨਜ਼ੂਰ ਕੀਤੇ ਜਾਣ ‘ਤੇ – ਕੀ ਉਮੀਦ ਕੀਤੀ ਜਾ ਸਕਦੀ ਹੈ

ਇੱਕ ਵਾਰ ਮਨਜ਼ੂਰੀ ਮਿਲਣ ‘ਤੇ ਤੁਹਾਨੂੰ ਈਮੇਲ ਰਾਹੀਂ ਫੰਡ ਸਹਾਇਤਾ ਦਾ ਇੱਕ ਇਕਰਾਰਨਾਮਾ ਜਾਰੀ ਕੀਤਾ ਜਾਵੇਗਾ। ਕਿਰਪਾ ਕਰਕੇ ਇਹਨਾਂ ਹਿਦਾਇਤਾਂ ਨੂੰ ਪੜ੍ਹੋ ਅਤੇ ਪ੍ਰਦਾਨ ਕੀਤੀਆਂ ਸ਼ਰਤਾਂ ਨਾਲ ਸਹਿਮਤ ਹੋਣ ਲਈ ਇਹਨਾਂ ਦੀ ਪਾਲਣਾ ਕਰੋ।

ਭੁਗਤਾਨ ਨੂੰ ਕਿਵੇਂ ਸਵੀਕਾਰ ਕਰਨਾ ਹੈ

ਸਾਰੀਆਂ ਗਰਾਂਟਾਂ ਦਾ ਭੁਗਤਾਨ ਰਸੀਦ ਅਤੇ ਤੁਹਾਡੇ ਇਕਰਾਰਨਾਮੇ ਦੀ ਮਨਜ਼ੂਰੀ ਮਿਲਣ ‘ਤੇ ਡਾਇਰੈਕਟ ਡਿਪੋਜ਼ਿਟ ਦੁਆਰਾ ਕੀਤਾ ਜਾਂਦਾ ਹੈ। ਤੁਹਾਨੂੰ 2 ਤੋਂ 3 ਹਫਤਿਆਂ ਦੇ ਅੰਦਰ ਤੁਹਾਡਾ ਭੁਗਤਾਨ ਪ੍ਰਾਪਤ ਹੋ ਜਾਵੇਗਾ। ਇੱਕ ਵਾਰ ਜਦ ਤੁਸੀਂ ਫੰਡ ਸਹਾਇਤਾ ਇਕਰਾਰਨਾਮੇ ਵਿਚਲੇ ਨਿਯਮ ਅਤੇ ਸ਼ਰਤਾਂ ਦੀ ਆਪਣੀ ਸਵੀਕਿਰਤੀ ਦੀ ਪੁਸ਼ਟੀ ਕਰ ਲੈਂਦੇ ਹੋ, ਤਾਂ ਕਿਰਪਾ ਕਰਕੇ ਸਾਡੇ ਸੁਰੱਖਿਅਤ ਭੁਗਤਾਨ ਪਲੈਟਫਾਰਮ, ਪਲੂਟੋ (Plooto) ਤੋਂ ਭੁਗਤਾਨ ਜਾਣਕਾਰੀ ਲਈ ਆਪਣੀ ਈਮੇਲ ‘ਤੇ ਨਜ਼ਰ ਰੱਖੋ (ਇਸ ਵਿੱਚ ਜੰਕ/ਸਪੈਮ ਫੋਲਡਰ ਵੀ ਸ਼ਾਮਲ ਹਨ)। ਇਥੇ ਆਕੇ ਤੁਹਾਨੂੰ ਡਾਇਰੈਕਟ ਡਿਪੌਜ਼ਿਟ ਵਾਸਤੇ ਤੁਹਾਡੀ ਬੈਂਕ ਜਾਣਕਾਰੀ ਪ੍ਰਦਾਨ ਕਰਾਉਣ ਬਾਰੇ ਹਿਦਾਇਤਾਂ ਦਿੱਤੀਆਂ ਜਾਣਗੀਆਂ, ਜਿਸ ਵਿੱਚ ਅਕਾਊਂਟ ਨੰਬਰ, ਸੰਸਥਾ ਨੰਬਰ ਅਤੇ ਟਰਾਂਜ਼ਿਟ ਨੰਬਰ ਵੀ ਸ਼ਾਮਲ ਹਨ। ਜੇ ਇਹ ਯਕੀਨੀ ਬਣਾਉਣ ਬਾਰੇ ਤੁਹਾਡੇ ਕੋਈ ਹੋਰ ਸਵਾਲ ਹਨ ਕਿ ਤੁਸੀਂ ਆਪਣੀ ਗਰਾਂਟ ਨੂੰ ਸੁਰੱਖਿਅਤ ਤਰੀਕੇ ਨਾਲ ਜਮ੍ਹਾਂ ਕਰਵਾਉਣ ਦੇ ਯੋਗ ਹੋ, ਤਾਂ ਕਿਰਪਾ ਕਰਕੇ ਇਸ ਲਿੰਕ ‘ਤੇ ਨਜ਼ਰ ਮਾਰੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਭੁਗਤਾਨ ਨੂੰ ਜਮ੍ਹਾਂ ਕਰਨ ਦੇ ਨਾਲ-ਨਾਲ ਇਹਨਾਂ ਕਦਮਾਂ ਦੀ ਪਾਲਣਾ ਕਰਨ ਦੇ ਯੋਗ ਹੋਵੋਂ। ਇਥੇ ਕਲਿੱਕ ਕਰੋ

ਕੀ ਯੂਨੀਸਨ ਤੋਂ ਮਿਲਣ ਵਾਲੀ ਵਿੱਤੀ ਸਹਾਇਤਾ ਹੋਰ ਸਰਕਾਰੀ ਪ੍ਰੋਗਰਾਮਾਂ ਵਾਸਤੇ ਮੇਰੀ ਯੋਗਤਾ ਨੂੰ ਪ੍ਰਭਾਵਿਤ ਕਰੇਗੀ?

ਕਿਸੇ ਵੀ ਪੱਧਰ ‘ਤੇ ਕਿਸੇ ਵੀ ਸਰਕਾਰੀ ਫੰਡ ਸਹਾਇਤਾ ਦੀ ਤੁਹਾਡੀ ਪ੍ਰਾਪਤੀ ਯੂਨੀਸਨ ਦੀ ਵਿੱਤੀ ਸਹਾਇਤਾ ਵਾਸਤੇ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀ, ਅਤੇ ਯੂਨੀਸਨ ਦੀ ਵਿੱਤੀ ਸਹਾਇਤਾ ਦੀ ਸਵੀਕ੍ਰਿਤੀ ਕਿਸੇ ਵੀ ਪੱਧਰ ‘ਤੇ ਸਰਕਾਰੀ ਫੰਡ ਸਹਾਇਤਾ ਤੱਕ ਪਹੁੰਚ ਕਰਨ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਨਹੀਂ ਕਰਦੀ।

ਕੀ ਨਿਰਪੱਖਤਾ-ਯੋਗ ਭਾਈਚਾਰਿਆਂ ਦਾ ਸਮਰਥਨ ਕਰਨ ਵਾਸਤੇ ਕੋਈ ਵਿਸ਼ੇਸ਼ ਗੌਰ ਕੀਤਾ ਜਾਂਦਾ ਹੈ?

ਕੋਸਟ ਟੂ ਕੋਸਟ (ਦੇਸ਼ ਭਰ ਵਿੱਚ) ਉਦਯੋਗਿਕ ਪਹੁੰਚ ਦੇ ਭਾਗ ਵਜੋਂ, ਯੂਨੀਸਨ ਕਈ ਸਾਰੀਆਂ ਸੰਸਥਾਵਾਂ ਦੇ ਨਾਲ ਨੇੜੇ ਹੋਕੇ ਕੰਮ ਕਰ ਰਹੀ ਹੈ ਜੋ ਵਿਸ਼ੇਸ਼ ਤੌਰ ‘ਤੇ ਕਨੇਡੀਅਨ ਸੰਗੀਤ ਉਦਯੋਗ ਦੇ ਸੱਭਿਆਚਾਰਕ ਤੌਰ ‘ਤੇ ਵੱਖ ਵੱਖ ਖੇਤਰਾਂ ਦਾ ਸਮਰਥਨ ਕਰਨ ਲਈ ਕੰਮ ਕਰਦੀਆਂ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸੰਸਥਾਵਾਂ ਆਪਣੇ ਮੈਂਬਰਾਂ ਅਤੇ ਭਾਈਚਾਰੇ ਨੂੰ ਲਾਈਵ ਮਿਊਜ਼ਿਕ ਵਰਕਰਜ਼ ਫੰਡ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਸੰਸਥਾਵਾਂ ਜਿਵੇਂ ਕਿ ADVANCE: ਕੈਨੇਡਾ ਦਾ ਬਲੈਕ ਮਿਊਜ਼ਿਕ ਬਿਜ਼ਨਸ ਕਲੈਕਟਿਵ, ਇੰਡੀਜੀਨਸ ਮਿਊਜ਼ਿਕ ਸਮਿੱਟ, ਦੱਖਣ ਏਸ਼ੀਆਈ ਸੰਗੀਤ ਭਾਈਚਾਰੇ ਤੋਂ ਪ੍ਰਤੀਨਿਧ, ਫਰੈਂਕੋਫੋਨ ਅਤੇ ਅਕਾਡੀਅਨ ਸੰਗੀਤ ਭਾਈਚਾਰੇ, ਅਤੇ ਇਸ ਤੋਂ ਇਲਾਵਾ ਕਨੇਡੀਅਨ ਖਿੱਤਿਆਂ ਵਿਚਲੇ ਸੰਗੀਤ ਭਾਈਚਾਰਿਆਂ ਦੇ ਮੈਂਬਰ, ਸਾਰੇ ਇਹ ਯਕੀਨੀ ਬਣਾਉਣ ਲਈ ਮਿਲਕੇ ਕੰਮ ਕਰ ਰਹੇ ਹਨ ਕਿ ਫ਼ੰਡ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹਰ ਕਿਸੇ ਨੂੰ ਲਾਈਵ ਮਿਊਜ਼ਿਕ ਵਰਕਰਜ਼ ਫੰਡ ਬਾਰੇ ਪਤਾ ਹੋਵੇ ਅਤੇ ਉਸਨੂੰ ਸਹਾਇਤਾ ਵਾਸਤੇ ਅਰਜ਼ੀ ਦੇਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਅਰਜ਼ੀ ਦੀ ਪ੍ਰਕਿਰਿਆ ਦੇ ਭਾਗ ਵਜੋਂ, ਯੂਨੀਸਨ ਵੱਲੋਂ ਨਸਲ ਅਤੇ ਨਸਲੀ ਮੂਲ, ਲਿੰਗੀ ਪਛਾਣ, ਜਿਨਸੀ ਝੁਕਾਓ ਵਰਗੇ ਜਨ-ਅੰਕਣ ਸਬੰਧੀ ਸਵਾਲ ਸ਼ਾਮਲ ਹੋਣਗੇ। ਜਵਾਬ ਪੂਰੀ ਤਰ੍ਹਾਂ ਸਵੈ-ਇੱਛਤ ਹੁੰਦੇ ਹਨ। ਇਹ ਡੇਟਾ ਸਾਡੇ ਮੈਂਬਰਸ਼ਿਪ ਅਧਾਰ ਨੂੰ ਅਤੇ ਉਹਨਾਂ ਖੇਤਰਾਂ ਦੀ ਪਛਾਣ ਕਰਨ ਵਿੱਚ ਸਮਝ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਕਰੇਗਾ, ਜਿੱਥੇ ਵਧੀਕ ਪਹੁੰਚ ਦੀ ਲੋੜ ਹੈ।

ਇਸ ਤੋਂ ਇਲਾਵਾ, ਸਫਲ ਵਿੱਤੀ ਸਹਾਇਤਾ ਅਰਜ਼ੀ ਦੇਣ ਵਾਲੇ ਵਿਅਕਤੀਆਂ ਵਾਸਤੇ ਸਵੈ-ਇੱਛਾ ਨਾਲ ਪ੍ਰਦਾਨ ਕਰਾਉਣ ਲਈ ਇੱਕ ਸਰਵੇਖਣ ਵਿਕਸਿਤ ਕੀਤਾ ਗਿਆ ਹੈ, ਜੋ ਐਪਲੀਕੇਸ਼ਨ ਪ੍ਰਕਿਰਿਆ ਬਾਰੇ ਅਤੇ ਯੂਨੀਸਨ ਸੰਗੀਤ ਉਦਯੋਗ ਦਾ ਸਮਰਥਨ ਕਰਨ ਲਈ ਵਧੇਰੇ ਕੰਮ ਕਿਵੇਂ ਕਰ ਸਕਦਾ ਹੈ ਲਈ, ਤੁਹਾਡੇ ਵਿਚਾਰ ਲੈਂਦਾ ਹੈ। ਇਸ ਸਰਵੇਖਣ ਦੇ ਭਾਗ ਵਜੋਂ, ਜਨ-ਅੰਕਣ ਸਬੰਧੀ ਸਵਾਲਾਂ ਵਿੱਚੋਂ ਕੁਝ ਕੁ ਨੂੰ ਪੁੱਛਿਆ ਜਾਵੇਗਾ। ਜਵਾਬ ਆਪਣੀ ਮਰਜ਼ੀ ਨਾਲ ਚੁਣੇ ਜਾ ਸਕਦੇ ਹਨ ਅਤੇ ਗੁਪਤ ਹਨ।

ਸਿਹਤ ਅਤੇ ਕਾਉਂਸਲਿੰਗ ਦੇ ਹੱਲ

ਕਾਉਂਸਲਿੰਗ ਅਤੇ ਸਿਹਤ ਹੱਲਾਂ ਲਈ ਸੇਵਾ ਕੀ ਹੈ?

ਯੂਨੀਸਨ ਕਾਉਂਸਲਿੰਗ ਐਂਡ ਹੈਲਥ ਸੋਲੂਸ਼ਨਜ਼ ਸਰਵਿਸ ਇੱਕ ਮੁਫ਼ਤ, ਗੁਪਤ ਸਲਾਹ-ਮਸ਼ਵਰਾ ਸੇਵਾ ਹੈ ਜੋ ਸਾਰੇ ਯੂਨੀਸਨ ਨਾਲ ਰਜਿਸਟਰ ਕਰਨ ਵਾਲਿਆਂ ਵਾਸਤੇ ਉਪਲਬਧ ਹੈ। ਇਹ ਸੇਵਾ ਬੇਨਾਮ, ਗੁਪਤ ਅਤੇ ਟੈਲੀਫੋਨ ਦੁਆਰਾ ਅਤੇ ਔਨਲਾਈਨ, ਦਿਨ ਵਿੱਚ 24 ਘੰਟੇ, ਹਫ਼ਤੇ ਦੇ 7 ਦਿਨ ਉਪਲਬਧ ਹੈ। ਕਾਉਂਸਲਿੰਗ ਸੇਵਾਵਾਂ ਅੰਗਰੇਜ਼ੀ ਅਤੇ ਫਰੈਂਚ ਵਿੱਚ ਉਪਲਬਧ ਹਨ ਅਤੇ ਸਾਰੀਆਂ ਕਾਲਾਂ ਸਖਤੀ ਨਾਲ ਗੁਪਤ ਰੱਖੀਆਂ ਜਾਂਦੀਆਂ ਹਨ।

ਯੂਨੀਸਨ ਫੰਡ ਕਨੇਡੀਅਨ ਸੰਗੀਤ ਪੇਸ਼ੇਵਰਾਂ ਨੂੰ ਨਿੱਜੀ ਅਤੇ ਵਿਹਾਰਕ ਮੁੱਦਿਆਂ ਲਈ ਸਰੋਤਾਂ ਅਤੇ ਸਹਾਇਤਾ ਨਾਲ ਜੋੜਨ ਲਈ ਇੱਕ ਟੋਲ-ਫ੍ਰੀ ਨੰਬਰ ਦੀ ਪੇਸ਼ਕਸ਼ ਕਰਦਾ ਹੈ।

ਇਸ ਤੋਂ ਪਹਿਲਾਂ ਕਿ ਤੁਸੀਂ ਕਾਲ ਕਰੋਂ, ਕਿਰਪਾ ਕਰਕੇ ਯੂਨੀਸਨ ਨਾਲ ਰਜਿਸਟਰ ਕਰੋ। 1-855-986-4766

ਇਹ ਲਾਈਨ ਕਨੇਡੀਅਨ ਸੰਗੀਤ ਉਦਯੋਗ ਦੇ ਮੈਂਬਰਾਂ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਵਾਸਤੇ ਪ੍ਰਦਾਨ ਕੀਤੀ ਗਈ ਹੈ।

ਸਾਡੇ ਕਾਉਂਸਲਿੰਗ ਅਤੇ ਸਿਹਤ ਹੱਲਾਂ ਬਾਰੇ ਵਧੇਰੇ ਵਿਸਥਾਰਾਂ ਵਾਸਤੇ ਕਿਰਪਾ ਕਰਕੇ ਸਾਡੀ ਵੈੱਬਸਾਈਟ ਇਥੇ ਦੇਖੋ।

ਜਦ ਤੁਸੀਂ ਕਾਉਂਸਲਿੰਗ ਅਤੇ ਸਿਹਤ ਹੱਲ ਸੇਵਾ ਨੂੰ ਕਾਲ ਕਰਦੇ ਹੋ ਤਾਂ ਕਿਹੜੀ ਸਹਾਇਤਾ ਉਪਲਬਧ ਹੈ?

ਕਾਉਂਸਲਿੰਗ ਫ਼ੋਨ ‘ਤੇ ਜਾਂ ਔਨਲਾਈਨ ਪ੍ਰਦਾਨ ਕੀਤੀ ਜਾ ਸਕਦੀ ਹੈ, ਅਤੇ ਇਹ ਵਿਸ਼ਿਆਂ ਦੀ ਇੱਕ ਵਿਸ਼ਾਲ ਲੜੀ ਨੂੰ ਸੰਬੋਧਿਤ ਕਰ ਸਕਦੀ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ, ਪਰ ਇਥੋਂ ਤੱਕ ਸੀਮਤ ਨਹੀਂ ਹਨ: ਮਾਨਸਿਕ ਸਿਹਤ ਸਹਾਇਤਾ, ਰਿਸ਼ਤਿਆਂ ਅਤੇ ਪਰਿਵਾਰਕ ਜੀਵਨ ਦੀ ਸੰਭਾਲ, ਬੱਚੇ ਅਤੇ ਬਜ਼ੁਰਗਾਂ ਦੀ ਸੰਭਾਲ ਦੇ ਸਰੋਤਾਂ ਦਾ ਪਤਾ ਲਾਉਣਾ, ਕਨੂੰਨੀ ਸਲਾਹ, ਵਿੱਤੀ ਮਾਰਗ ਦਰਸ਼ਨ, ਕੰਮ ਦੀ ਥਾਂ ‘ਤੇ ਚੁਣੌਤੀਆਂ, ਨਸ਼ੇ ਦੀਆਂ ਲਤਾਂ ਨਾਲ ਨਿਪਟਣਾ, ਪੋਸ਼ਣ ਵਿੱਚ ਸੁਧਾਰ ਕਰਨਾ ਅਤੇ ਤੁਹਾਡੀ ਸਿਹਤ ‘ਤੇ ਧਿਆਨ ਕੇਂਦਰਿਤ ਕਰਨਾ। LifeWork ਦੇ ਉੱਚ ਯੋਗਤਾ ਪ੍ਰਾਪਤ, ਤਜਰਬੇਕਾਰ ਅਤੇ ਦੇਖਭਾਲ ਕਰਨ ਵਾਲੇ ਪੇਸ਼ੇਵਰ ਤੁਹਾਨੂੰ ਇੱਕ ਸਹਾਇਤਾ ਵਿਕਲਪ ਦੀ ਚੋਣ ਕਰਨ ਵਿੱਚ ਮਦਦ ਕਰਦੇ ਹਨ ਜੋ ਤੁਹਾਡੀ ਜੀਵਨਸ਼ੈਲੀ ਦੇ ਅਨੁਕੂਲ ਹੋਵੇ ਅਤੇ ਤੁਹਾਡੇ ਵੱਲੋਂ ਸਾਹਮਣਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਦਾ ਸਭ ਤੋਂ ਵਧੀਆ ਹੱਲ ਕਰ ਸਕੇ।

ਯੂਨੀਸਨ ਸੰਗੀਤ ਉਦਯੋਗ ਦੇ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਪੰਜ ਘੰਟਿਆਂ ਦੀ ਕਾਉਂਸਲਿੰਗ ਦੀ ਪੇਸ਼ਕਸ਼ ਕਰਦਾ ਹੈ। ਲੋੜ ਪੈਣ ‘ਤੇ ਵਧੇਰੇ ਮਦਦ ਦੇ ਇੰਤਜ਼ਾਮ ਕੀਤੇ ਜਾ ਸਕਦੇ ਹਨ।

ਜਦ ਤੁਸੀਂ ਕਾਉਂਸਲਿੰਗ ਅਤੇ ਸਿਹਤ ਹੱਲ ਸੇਵਾ ਨੂੰ ਕਾਲ ਕਰਦੇ ਹੋ ਤਾਂ ਤੁਸੀਂ ਕਿਸ ਨਾਲ ਗੱਲ ਕਰੋਗੇ?

ਕਾਉਂਸਲਿੰਗ ਅਤੇ ਸਿਹਤ ਹੱਲਾਂ ਲਈ ਸਹਾਇਤਾ ਲਾਈਨ ਨੂੰ ਯੂਨੀਸਨ ਦੁਆਰਾ ਸਪੌਨਸਰ ਕੀਤਾ ਜਾਂਦਾ ਹੈ ਅਤੇ ਇਹ LifeWorks ਵੱਲੋਂ ਪ੍ਰਦਾਨ ਕੀਤੀ ਜਾਂਦੀ ਹੈ – ਜੋ ਕਿ ਕੈਨੇਡਾ ਵਿੱਚ ਸਭ ਤੋਂ ਵੱਡਾ ਇੰਪਲੌਈ ਐਂਡ ਫੈਮਿਲੀ ਅਸਿਸਟੈਂਸ  ਪ੍ਰੋਗਰਾਮ (EFAP) ਹੈ। ਕਾਉਂਸਲਿੰਗ ਮਾਨਤਾ ਪ੍ਰਾਪਤ ਪੇਸ਼ੇਵਰਾਂ ਦੀ ਇੱਕ ਬਹੁ-ਅਨੁਸ਼ਾਸਨੀ ਟੀਮ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ, ਜਿੰਨ੍ਹਾਂ ਕੋਲ ਮਨੋਵਿਗਿਆਨ ਜਾਂ ਕਲਿਨਕੀ ਸਮਾਜਕ ਕਾਰਜ ਦੇ ਖੇਤਰਾਂ ਵਿੱਚ ਮਾਸਟਰ ਡਿਗਰੀਆਂ ਜਾਂ ਪੀਐਚਡੀਆਂ (PhDs) ਹਨ।

ਟੂਗੈਦਰਔਲ (TOGETHERALL) ਕੀ ਹੈ?

ਟੂਗੈਦਰਔਲ ਦਾ ਔਨਲਾਈਨ ਭਾਈਚਾਰਾ ਕਲੀਨਿਕੀ ਤੌਰ ‘ਤੇ ਮਾਨਸਿਕ ਸਿਹਤ ਪੇਸ਼ੇਵਰਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ, ਅਤੇ ਯੂਨੀਸਨ ਦੇ ਮੈਂਬਰਾਂ ਨੂੰ ਆਪਣੇ ਵਿਚਾਰਾਂ, ਸ਼ੰਕਿਆਂ ਅਤੇ ਜਿੱਤਾਂ ਨੂੰ ਜ਼ਾਹਰ ਕਰਨ ਲਈ ਇੱਕ ਸੁਰੱਖਿਅਤ ਅਤੇ ਗੁਪਤ ਸਥਾਨ ਪ੍ਰਦਾਨ ਕਰਦਾ ਹੈ। ਤੁਹਾਡੇ ਮਾਨਸਿਕ ਸਿਹਤ ਸਬੰਧੀ ਸ਼ੰਕਿਆਂ ਬਾਰੇ ਗੱਲ ਕਰਨ ਲਈ ਇੱਕ ਸੁਰੱਖਿਅਤ, ਗੁਪਤ, ਧਾਰਨਾ-ਮੁਕਤ ਥਾਂ ਪ੍ਰਦਾਨ ਕਰਦੇ ਸਮੇਂ, ਸਾਡੇ ਰਜਿਸਟਰ ਹੋਏ ਮੈਂਬਰਾਂ (16+ਸਾਲਾਂ ਦੀ ਉਮਰ ਦੇ) ਲਈ ਵਰਤੋਂ ਕਰਨ ਵਾਸਤੇ ਸਰੋਤ ਮੁਫ਼ਤ ਹਨ। ਇਸ ਸੇਵਾ ਬਾਰੇ ਹੋਰ ਜਾਣਕਾਰੀ ਲਈ ਇਥੇ ਸਾਡੀ ਵੈੱਬਸਾਈਟ ‘ਤੇ ਜਾਓ।

ਇਸ ਸੇਵਾ ਬਾਰੇ ਇੱਕ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ। ਟੂਗੈਦਰਔਲ ਲਈ ਇਥੇ ਸਾਈਨ-ਅੱਪ ਕਰੋ।

* ਕਿਰਪਾ ਕਰਕੇ ਨੋਟ ਕਰੋ ਕਿ ਟੂਗੈਦਰਔਲ ਲਈ ਰਜਿਸਟਰ ਕਰਨ ਨਾਲ ਤੁਸੀਂ ਯੂਨੀਸਨ ਮੈਂਬਰ ਡੈਟਾਬੇਸ ਵਿੱਚ ਜਾਂ ਯੂਨੀਸਨ ਦੇ ਫਾਇਨੈਂਸ਼ਲ ਅਸਿਸਟੈਂਸ ਪ੍ਰੋਗਰਾਮ (ਵਿੱਤੀ ਸਹਾਇਤਾ ਪ੍ਰੋਗਰਾਮ) ਲਈ ਰਜਿਸਟਰ ਨਹੀਂ ਹੋ ਜਾਂਦੇ । ਟੂਗੈਦਰਔਲ ਲਈ ਰਜਿਸਟਰ ਕਰਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ਤੁਸੀਂ ਯੂਨੀਸਨ ਨਾਲ ਰਜਿਸਟਰਡ ਹੋ।

ਤੁਸੀਂ ਯੂਨੀਸਨ ਨੂੰ ਸਹਿਯੋਗ ਕਿਵੇਂ ਦੇ ਸਕਦੇ ਹੋ?

ਇੱਕ ਚੈਰੀਟੇਬਲ ਟੈਕਸ-ਕੱਟਣਯੋਗ ਦਾਨ ਕਿਵੇਂ ਕਰਨਾ ਹੈ, ਇਸ ਬਾਰੇ ਹੋਰ ਜਾਣਕਾਰੀ ਤੁਸੀਂ ਇਥੇ ਲੈ ਸਕਦੇ ਹੋ। ਵੌਲਿੰਟੀਅਰ ਕਰਨ ਲਈ, ਜਾਂ ਤੁਹਾਡੇ ਕੰਮ ਦੀ ਥਾਂ ਵਿੱਚ ਜਾਂ ਆਪਣੇ ਲਾਈਵ ਸਮਾਗਮਾਂ ਵਿਖੇ ਯੂਨੀਸਨ ਨੂੰ ਪ੍ਰਮੋਟ ਕਰਨ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ‘Get Involved’ ਪੰਨੇ ‘ਤੇ ਜਾਓ।

ਤੁਸੀਂ ਨਿਊਜ਼ਲੈਟਰ ਲਈ ਸਾਈਨ-ਅੱਪ ਕਿਵੇਂ ਕਰ ਸਕਦੇ ਹੋ?

ਯੂਨੀਸਨ ਫੰਡ ਪ੍ਰੋਗਰਾਮ ਦੀਆਂ ਨਵੀਆਂ ਪੇਸ਼ਕਸ਼ਾਂ, ਫੰਡ ਇਕੱਤਰ ਕਰਨ ਦੇ ਸਮਾਗਮਾਂ ਅਤੇ ਸਿਹਤ ਅਤੇ ਤੰਦਰੁਸਤੀ ਬਾਰੇ ਖ਼ਬਰਾਂ ਬਾਰੇ ਕਦੇ-ਕਦੇ ਈਮੇਲਾਂ ਭੇਜਦਾ ਹੈ ਜਿੰਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਗੀਤ ਉਦਯੋਗ ਦੇ ਪੇਸ਼ੇਵਰਾਂ ਵਾਸਤੇ ਵਿਉਂਤਿਆ ਜਾਂਦਾ ਹੈ। (ਮਹੀਨੇ ਵਿੱਚ ਲੱਗਭਗ ਦੋ ਈਮੇਲਾਂ)

ਗੁਪਤਤਾ ਪ੍ਰਤੀ ਯੂਨੀਸਨ ਦੀ ਵਚਨਬੱਧਤਾ

ਤੁਹਾਡੇ ਸੰਪਰਕ ਕੇਵਲ ਯੂਨੀਸਨ ਦੀ ਐਲੋਕੇਸ਼ਨਜ਼ ਐਂਡ ਸਰਵਿਸਜ਼ ਟੀਮ, ਸਾਡਾ ਸਲਾਹ-ਮਸ਼ਵਰਾ ਸੇਵਾ ਪ੍ਰਦਾਨਕ, ਅਤੇ/ਜਾਂ ਹੋਰ ਅਦਾਰੇ ਹੋਣਗੇ ਜਿੰਨ੍ਹਾਂ ਦਾ ਅਸੀਂ ਸੁਝਾਅ ਦੇ ਸਕਦੇ ਹਾਂ। ਕਿਸੇ ਵੀ ਸਮੇਂ ‘ਤੇ ਯੂਨੀਸਨ ਦਾ ਸਟਾਫ ਜਾਂ ਪ੍ਰਦਾਨਕ ਤੁਹਾਡੀ ਅਰਜ਼ੀ ਦੇ ਸਬੰਧ ਵਿੱਚ ਕਿਸੇ ਹੋਰ ਵਿਅਕਤੀ ਨਾਲ ਗੱਲ ਨਹੀਂ ਕਰਨਗੇ, ਜਦ ਤੱਕ ਕਿ ਤੁਹਾਡਾ ਸਪੱਸ਼ਟ ਅਤੇ ਲਿਖਤੀ ਅਖਤਿਆਰ ਨਹੀਂ ਦਿੱਤਾ ਜਾਂਦਾ। ਕਿਸੇ ਵੀ ਨਿੱਜੀ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।

ਯੂਨੀਸਨ ਪ੍ਰਤੀ ਤੁਹਾਡੀ ਵਚਨਬੱਧਤਾ:

ਅਰਜ਼ੀ ਦੇਣ ਵਾਲਿਆਂ ਨੂੰ ਸਾਰੇ ਸਬੰਧਾਂ ਵਿੱਚ, ਸਾਰੇ ਸਮਿਆਂ ‘ਤੇ ਸਾਡੇ ਅਤੇ ਸਾਡੇ ਅਦਾਰਿਆਂ ਦੇ ਨਾਲ ਈਮਾਨਦਾਰ ਹੋਣ ਦੀ ਲੋੜ ਹੈ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਵੇਂ ਅਸੀਂ ਤੁਹਾਡੀ ਅਰਜ਼ੀ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹਾਂ, ਤਾਂ ਤੁਸੀਂ ਸਾਡੇ ਨਾਲ ਸਬਰ ਰੱਖੋ। ਇੱਕ ਅਰਜ਼ੀ ਪ੍ਰਾਪਤ ਕਰਨ ਤੋਂ ਲੈਕੇ ਪ੍ਰਕਿਰਿਆ ਤੱਕ ਕੁਝ ਸਮਾਂ ਲੱਗਦਾ ਹੈ ਅਤੇ ਹਾਲਾਂਕਿ ਅਸੀਂ ਸਮਝਦੇ ਹਾਂ ਕਿ ਤੁਸੀਂ ਇੱਕ ਤਣਾਓ-ਭਰਪੂਰ ਸਥਿਤੀ ਵਿੱਚ ਹੋ, ਸਾਡਾ ਕੰਮ ਇਸਨੂੰ ਘੱਟ ਤੋਂ ਘੱਟ ਕਰਨ ਵਿੱਚ ਮਦਦ ਕਰਨਾ ਅਤੇ ਤੁਹਾਡੀ ਅਰਜ਼ੀ ‘ਤੇ ਜਿੰਨੀ ਜਲਦੀ ਸੰਭਵ ਹੋਵੇ ਪ੍ਰਕਿਰਿਆ ਕਰਵਾਉਣਾ ਹੈ। ਸਾਡੀ ਟੀਮ ਨਾਲ ਰੋਜ਼ਾਨਾ ਪੈਰਵਾਈ ਕਰਨ ਨਾਲ ਤੁਹਾਡੀ ਅਰਜ਼ੀ ‘ਤੇ ਕੰਮ ਕਰਨ ਵਿੱਚ ਦੇਰੀ ਹੁੰਦੀ ਹੈ, ਇਸ ਲਈ ਕਿਰਪਾ ਕਰਕੇ ਕਿਸੇ ਵੀ ਅੱਪਡੇਟਾਂ ਬਾਰੇ ਸਾਡੇ ਕੋਲੋਂ ਸਿੱਧੇ ਤੌਰ ‘ਤੇ ਜਾਣਨ ਲਈ ਉਡੀਕ ਕਰੋ। ਕਿਸੇ ਵੀ ਕਿਸਮ ਦੇ ਦੁਰਵਿਵਹਾਰ ਜਾਂ ਪਰੇਸ਼ਾਨੀ ਅਤੇ ਅਰਜ਼ੀ ਦੇਣ ਵਾਲੇ ਵਿਅਕਤੀ ਵੱਲੋਂ ਸਾਡੇ ਸਟਾਫ ਪ੍ਰਤੀ ਕਿਸੇ ਵੀ ਤਰੀਕੇ ਨਾਲ ਧਮਕੀਆਂ, ਗਲਤ ਭਾਸ਼ਾ, ਜਾਂ ਅਪਮਾਨਜਨਕ ਬੋਲਣ ਖਿਲਾਫ, ਸਾਡੀ ਸਿਫਰ ਸਹਿਣਸ਼ੀਲਤਾ ਨੀਤੀ ਹੈ ਅਤੇ ਅਜੇਹਾ ਕਰਨ ਨਾਲ ਉਹ ਉਹਨਾਂ ਦੀ ਅਰਜ਼ੀ ਨੂੰ ਇਨਕਾਰ ਕੀਤੇ ਜਾਣ ਅਤੇ ਸਾਡੇ ਪ੍ਰੋਗਰਾਮਾਂ ਤੱਕ ਭਵਿੱਖ ਦੀ ਪਹੁੰਚ ਤੋਂ ਰੋਕ ਦਿੱਤੇ ਜਾਣ ਦਾ ਖਤਰਾ ਉਠਾ ਸਕਦੇ ਹਨ।